Thursday, February 14, 2008

ਆਓ ਜਾਣੀਏ..........

ਸੰਤ ਸੁੰਦਰ ਸਿੰਘ ਜੀ ਦੀ ਬੀਮਾਰੀ ਦਾ ਕਾਰਨ ਕੀ ਸੀ ?
ਅਕਾਲੀ ਲਹਿਰ ਸਮੇਂ ਜਦ ਸਿੰਘਾਂ ਨੇ ਜੇਲ ਵਿਚ ਭੁੱਖ ਹੜਤਾਲ ਕਰ ਦਿੱਤੀ ਤਾਂ ਬਾਹਰ ਦੇ ਸਿੰਘਾਂ ਨੇ ਵੀ ਹਮਦਰਦੀ ਵਜੋਂ ਪਾਣੀ ਤੋਂ ਬਿਨਾਂ ਹੋਰ ਕੁਝ ਖਾਣਾ ਬੰਦ ਕਰ ਦਿੱਤਾ ਸੰਤ ਸੁੰਦਰ ਸਿੰਘ ਜੀ ਕਈ ਦਿਨ ਭੁੱਖੇ ਰਹੇ ਮੋਗੇ ਅਕਾਲੀ ਦਲ ਦੇ ਲੀਡਰਾਂ ਵੱਲੋਂ ਦੀਵਾਨ ਸਜਾਇਆ ਗਿਆ ਉਸ ਦੀਵਾਨ ਲਈ ਲੀਡਰ ਸੰਤਾਂ ਨੂੰ ਮਨਾ ਕੇ ਲੈ ਆਏ ਕਈ ਦਿਨਾਂ ਦਾ ਖਾਣਾ ਨਹੀਂ ਖਾਧਾ ਸੀ, ਪੇਟ ਖ਼ਾਲੀ ਸੀ ਦੀਵਾਨ ਵਿਚ ੧੫ ਹਜ਼ਾਰ ਸੰਗਤ ਦਾ ਇਕੱਠ ਸੀ ਉਹਨਾਂ ਦਿਨਾਂ 'ਚ ਲਾਊਡ ਸਪੀਕਰ ਨਹੀਂ ਹੁੰਦੇ ਸਨ ਹਰ ਇਕ ਬੁਲਾਰਾ ਇੰਨੇ ਵੱਡੇ ਇਕੱਠ ਨੂੰ ਟਿਕਾ ਨਹੀਂ ਸੀ ਸਕਦਾ ਸੰਤਾਂ ਦੀ ਆਵਾਜ਼ ਬਹੁਤ ਉੱਚੀ, ਰਸੀਲੀ ਤੇ ਤਾਕਤਵਰ ਸੀ ਇਸੇ ਖ਼ਿਆਲ ਨਾਲ ਲੀਡਰ ਆਪ ਜੀ ਨੂੰ ਨਾਲ ਲੈ ਕੇ ਆਏ ਸਨ ਸੰਤ ਲਗਾਤਾਰ ਪੰਜ ਘੰਟੇ ਕੀਰਤਨ ਦੇ ਵਿਖਿਆਨ ਦੁਆਰਾ ਉੱਚੀ ਸੁਰ 'ਚ ਬੋਲਦੇ ਰਹੇ
ਬਾਕੀ ਕੱਲ ਨੂੰ.....

No comments: